ਪੁਲਿਸ ਦਾ ਸੁਸਤ ਰਵਈਆ ਘਰ ਚੋਰਾਂ ਲਈ ਬਣਿਆ ਵਰਦਾਨ | ਜੀ ਹਾਂ ਜਿੱਥੇ ਕੁੱਝ ਦਿਨ ਪਹਿਲਾਂ ਖੰਨੇ ਦੇ ਪੀਰਖਾਨਾ ਰੋਡ 'ਤੇ ਘਰ ਦੇ ਬਾਹਰੋਂ ਹੀ ਦੋ ਸਨੈਚਰਾਂ ਵਲੋਂ ਇੱਕ ਔਰਤ ਦੀ ਚੇਨ ਖਿੱਚ ਕੇ ਫ਼ਰਾਰ ਹੁੰਦਿਆਂ ਦੀ ਵੀਡੀਓ ਵਾਇਰਲ ਹੋਈ ਸੀ | ਉੱਥੇ ਹੀ ਫਿਰ ਤੋਂ ਇਹੋ ਜਿਹਾ ਇੱਕ ਮਾਮਲਾ ਖੰਨੇ ਦੇ ਗੁਮਲੋਹਰ ਨਗਰ ਤੋਂ ਸਾਹਮਣੇ ਆਇਆ ਹੈ |ਬੀਤੇ ਦਿਨੀਂ ਮਨਪ੍ਰੀਤ ਕੌਰ ਆਪਣੇ ਕੰਮ ਤੋਂ ਵਾਪਸ ਆ ਕੇ ਐਕਟਿਵਾ 'ਚੋਂ ਆਪਣਾ ਸਮਾਨ ਕੱਡ ਰਹੀ ਸੀ ਕਿ ਉਸੇ ਵਕਤ ਦੋ ਨੌਜਵਾਨ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਤੇ ਉਹਦੀ ਚੇਨ ਖਿੱਚ ਕੇ ਫ਼ਰਾਰ ਹੋ ਗਏ | ਉਕਤ ਮਹਿਲਾ ਦੀ ਮਾਂ ਸਨੈਚਰਾਂ ਦੇ ਪਿੱਛੇ ਵੀ ਦੌੜ੍ਹੀ ਪਰ ਉਹ ਫ਼ਰਾਰ ਹੋ ਗਏ | ਪੀੜਤ ਮਹਿਲਾ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਬਾਈਕ ਵੀ ਘਰ ਦੇ ਬਾਹਰੋਂ ਹੀ ਚੋਰੀ ਹੋਈ ਸੀ | ਉਨ੍ਹਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਪਰ ਨਾ ਤਾਂ ਚੋਰਾਂ ਦਾ ਪਤਾ ਲਗਾ ਤੇ ਨਾ ਹੀ ਬਾਈਕ ਦਾ |